DIVINE RAYS (Noori Kirnan)
A Narrative Account of
Shri Nabh Kanwal Raja Sahib Ji
ਨੂਰੀ ਕਿਰਨਾਂ
ਜੀਵਨ ਲੀਲ੍ਹਾ
ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ
ਮਹਾਰਾਜ ਰਾਜਾ ਸਾਹਿਬ ਜੀ ਦੇ ਪੜਦਾਦਾ ਜੀ ਬਾਬਾ ਨੌਧਾ ਜੀ ਸਨ।ਨੌਧੇ ਦੇ ਦੋ ਪੁੱਤਰ ਸਨ। ਵੱਡੇ ਦਾ ਨਾਂ ਅਤੇ ਛੋਟੇ ਦਾ ਨਾਂ ਸਿਬੇ ਸੀ। ਭੋਲੇ ਦਾ ਪੁੱਤਰ ਬਾਬਾ ਮੰਗਲ ਦਾਸ ਜੀ ਅਤੇ ਸਿਬੇ ਦਾ ਪੁੱਤਰ ਰਲਾ ਸੀ ਰਲੇ ਦਾ ਪੁੱਤਰ ਉਮਰ ਚੰਦ ਅਤੇ ਮੰਗਲ ਦਾਸ ਦੇ ਘਰ ਕੰਵਲ ਦਾ ਰੂਪ ਨਾਭ ਕੰਵਲ ਰਾਜਾ ਸਾਹਿਬ ਦਾ ਜਨਮ ਹੋਇਆ। ਬਾਬਾ ਨੌਧਾ ਪਿੰਡ ਮੰਨਣਹਾਣੇ ਵਿੱਚ ਨੰਬਰਦਾਰ ਸੀ। ਇੱਕ ਸੌ ਪੱਚੀ ਘੁਮਾਂ ਜਮੀਨ ਦਾ ਮਾਲਕ ਸੀ। ਕਾਫ਼ੀ; ਪਿੰਡ ਵਿੱਚ ਨੌਧੇ ਦੀ ਚੌਧਰ ਦਾ ਸਿੱਕਾ ਚਲਦਾ ਸੀ।ਮੰਗਲਦਾਸ ਪਿੰਡ ਬੱਲੋਆਲ ਜਿਲਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਵਿੱਚ ਨੰਬਰਦਾਰ ਖ਼ਜਾਨੇ ਦੀ ਪੁੱਤਰੀ ਮਾਤਾ ਸਾਹਿਬ ਦੇਈ ਨਾਲ ਸ਼ਾਦੀਸ਼ੁਦਾ ਹੋਏ। ਵਿਆਹ ਤੋਂ ਪਿੱਛੋਂ ਕਈ ਸਾਲ ਮਾਤਾ ਗੰਗਾ ਜੀ ਦੀ ਤਰ੍ਹਾਂ ਘਰ ਪੁੱਤਰ ਨਾ ਹੋਇਆ। ਪੁੱਤਰਾਂ ਬਿਨਾਂ ਘਰਾਂ ਦੇ ਭਾਗ ਅਧੂਰੇ ਹੀ ਰਹਿੰਦੇ ਹਨ ਜੈਸੇ ਖੂਹ ਬਿਨਾਂ ਜੂਹ ਬਰਾਨੀ, ਚੰਦ ਬਿਨਾਂ ਰੈਨ ਸੂਨੀ, ਫੁੱਲ ਬਿਨਾਂ ਰੈਨ ਸੁੰਨੀ, ਫ਼ਲ; ਬਿਨਾਂ ਤਰਵਰ ਸੁੰਨਾ, ਨੀਰ ਬਿਨਾਂ ਸਰੋਵਰ ਸੁੰਨਾ, ਖ਼ੁਸਬੋ ਬਿਨਾਂ ਕੰਵਲ ਸੁੰਨਾ, ਐਸੇ ਹੀ ਪੁੱਤਰ ਬਿਨਾਂ ਘਰ, ਮੰਦਰ, ਦੌਲਤਾਂ, ਹਵੇਲੀਆਂ ਸੁੰਨੀਆਂ, ਜੈਸੇ ਰਾਜਾ ਦਸ਼ਰਥ ਰਾਮ ਚੰਦਰ ਜੀ ਦੇ ਪਿਤਾ ਨੇ ਪੁੱਤਰ ਪ੍ਰਾਪਤੀ ਵਾਸਤੇ ਯੱਗ, ਹਵਨ ਕੀਤੇ ਸਨ ਪਤਰੇਸਤੀ ਯੱਗ ਕੀਤਾ, ਪ੍ਰਭੂ ਦੀ ਭਗਤੀ ਕੀਤੀ ਐਸੇ ਹੀ ਬਾਬਾ ਮੰਗਲ ਦਾਸ ਜੀ, ਮਾਤਾ ਸਾਹਿਬ ਦੇਈ ਜੀ ਵੀ ਲੱਗੇ ਸਾਧੂ ਸੰਤਾ ਦੀ ਸੇਵਾ ਕਰਨ ਅਤੇ ਯੱਗ ਹਵਨ ਕਰਨ, ਪ੍ਰਭੂ ਦੀ ਭਗਤੀ ਕਰਨ ਲੱਗੇ।ਪੁੱਤਰ ਪ੍ਰਾਪਤੀ ਵਾਸਤੇ ਭਗਤੀ ਕਰਦੇ ਕਰਦੇ ਉੱਚ ਕੋਟੀ ਦੇ ਸਾਧੂ ਬਣ ਗਏ। ਭਜਨ ਦੀ ਹੀ ਮੂਰਤੀ ਬਣ ਗਏ। ਗੁਰੁ ਤੇਗ ਬਹਾਦਰ ਜੀ ਵਾਂਗਰਾਂ ਵੈਰਾਗ ਨਾਲ ਅੱਖਾਂ ਦੇ ਕੋਣੇ ਵੀ ਵੈਰਾਗ ਦੇ ਪਾਣੀ ਨਾਲ ਖ਼ਰਾਬ ਹੋ ਗਏ ਸਨ।ਕੁਝ ਨਜਰ ਵੀ ਕਮਜੋਰ ਹੋ ਗਈ । ਇਤਨੀ ਘੋਰ ਤਪੱਸਿਆ ਕੀਤੀ ਅਤੇ ਘੋਰ ਭਗਤੀ ਦਾ ਸਦਕਾ ਰੱਬ ਦੀ ਸੱਚੀ ਦਰਗਾਹ ਵਿੱਣ ਬੇਨਤੀ ਸੁਣੀ ਗਈ। ਅਤੇ ਆਕਾਸ਼ਬਾਣੀ ਹੋਈ- ਹੋਈ ਬੇਦਗੀ ਮਨਜੂਰ। ਆਪ ਭਗਵਾਨ ਜੀ ਆਪ ਦੇ ਘਰ ਪ੍ਰਗਟ ਹੋਵੇਗਾ। ਇੱਕੀ ਕੁੱਲਾਂ ਦਾ ਉਦਾੱਰ ਕਰੇਗਾ। ਸੰਸਾਰ ਨੂੰ ਸਿੱਧੇ ਰਾਹ ਲਾਵੇਗਾ, ਧਰਮ ਨੂੰ ਸੁਰਜੀਤ ਕਰੇਗਾ, ਤੇਰਾ ਨਾਮ ਵੀ ਰੋਸ਼ਨ ਕਰੇਗਾ। ਪੱਥਰਾਂ, ਬ੍ਰਿਖਾਂ, ਪਰਬਤਾਂ, ਨਰ, ਗੰਧਰਥਾ, ਬਨ ਮਾਨਸਾ ਸਭ ਨੂੰ ਨਿਵਾਜੇਗਾ। ਪੱਚੀ ਸਾਲ ਬ੍ਰਹਮ ਚਰਚ ਦੀ ਪਾਲਣਾ ਕਰਕੇ ਵਰਿਆਮ ਪੁੱਤਰ ਦਾ ਸੰਕਲਪ ਕੀਤਾ। ਲੱਗਾ ਉਸ ਭਾਗਾਂ ਭਰੇ ਦਿਨ ਦੇ ਸੁਪਨੇ ਲੈਣ, ਮਨ ਖੁਸ਼ੀ ਨਾਲ ਲੱਗਾ ਦਲਕਾਂ ਮਾਰਨ। ਲੱਗਾ ਕੁਦਰਤ ਦੇ ਅਰਮਾਨ ਮਨ ਨੂੰ ਸ਼ੀਤਲਤਾ ਬਖਸ਼ਣ ਦਿਲ ਰੋਮ ਰੋਮ ਗਦ ਗਦ ਹੋਣ ਲੱਗਾ। ਜਲ ਦੇ ਡੋਲ ਵਾਂਗ ਠੰਡੇ ਠੰਡੇ ਝੂਲੇ ਆ ਰਹੇ ਸਨ, ਸੋਹਣੇ ਸੋਹਣੇ ਸੁਪਨੇ ਦੇਖ ਰਹੇ ਸਨ।